The Legend Guru Ravidass Ji Team ©
 
 
Picture
 
Picture

Har

7/14/2011

1 Comment

 
Picture
 
ਕਿਆ ਤੂ ਸੋਇਆ? ਜਾਗੁ ਇਆਨਾ! ॥
 ਤੈ ਜੀਵਨੁ ਜਗਿ, ਸਚੁ ਕਰਿ ਜਾਨਾ ॥੧॥ ਰਹਾਉ ॥
 ਜਿਨਿ ਜੀਉ ਦੀਆ, ਸੁ ਰਿਜਕੁ ਅੰਬਰਾਵੈ ॥
 ਸਭ ਘਟ ਭੀਤਰਿ, ਹਾਟੁ ਚਲਾਵੈ ॥
 ਕਰਿ ਬੰਦਿਗੀ, ਛਾਡਿ ਮੈ ਮੇਰਾ ॥
 ਹਿਰਦੈ ਨਾਮੁ ਸਮ੍ਹ੍ਹਾਰਿ, ਸਵੇਰਾ ॥੨॥
 ਜਨਮੁ ਸਿਰਾਨੋ, ਪੰਥੁ ਨ ਸਵਾਰਾ ॥
ਸਾਂਝ ਪਰੀ, ਦਹ ਦਿਸ ਅੰਧਿਆਰਾ ॥
 ਕਹਿ ਰਵਿਦਾਸ, ਨਿਦਾਨਿ ਦਿਵਾਨੇ! ॥
 ਚੇਤਸਿ ਨਾਹੀ, ਦੁਨੀਆ ਫਨ ਖਾਨੇ ॥੩॥੨॥
ਸੂਹੀ ॥
ਊਚੇ ਮੰਦਰ, ਸਾਲ ਰਸੋਈ ॥
 ਏਕ ਘਰੀ, ਫੁਨਿ ਰਹਨੁ ਨ ਹੋਈ ॥੧॥
ਇਹੁ ਤਨੁ ਐਸਾ, ਜੈਸੇ ਘਾਸ ਕੀ ਟਾਟੀ ॥
 ਜਲਿ ਗਇਓ ਘਾਸੁ, ਰਲਿ ਗਇਓ ਮਾਟੀ ॥੧॥ ਰਹਾਉ ॥
 ਭਾਈ ਬੰਧ, ਕੁਟੰਬ ਸਹੇਰਾ ॥
 ਓਇ ਭੀ ਲਾਗੇ, ਕਾਢੁ ਸਵੇਰਾ ॥੨॥
ਘਰ ਕੀ ਨਾਰਿ, ਉਰਹਿ ਤਨ ਲਾਗੀ ॥
 ਉਹ ਤਉ, ਭੂਤੁ ਭੂਤੁ ਕਰਿ ਭਾਗੀ ॥੩॥
 ਕਹਿ ਰਵਿਦਾਸ, ਸਭੈ ਜਗੁ ਲੂਟਿਆ ॥
 ਹਮ ਤਉ, ਏਕ ਰਾਮੁ ਕਹਿ ਛੂਟਿਆ ॥੪॥੩॥
ੴ ਸਤਿਗੁਰ ਪ੍ਰਸਾਦਿ ॥
 ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
 ਤਪਿ ਤਪਿ, ਲੁਹਿ ਲੁਹਿ; ਹਾਥ ਮਰੋਰਉ ॥
 ਬਾਵਲਿ ਹੋਈ, ਸੋ ਸਹੁ ਲੋਰਉ ॥
 ਤੈ ਸਹਿ! ਮਨ ਮਹਿ ਕੀਆ ਰੋਸੁ ॥
 ਮੁਝੁ ਅਵਗਨ, ਸਹ ਨਾਹੀ ਦੋਸੁ ॥੧॥
ਤੈ ਸਾਹਿਬ ਕੀ, ਮੈ ਸਾਰ ਨ ਜਾਨੀ ॥
 ਜੋਬਨੁ ਖੋਇ, ਪਾਛੈ ਪਛੁਤਾਨੀ ॥੧॥ ਰਹਾਉ ॥
 ਕਾਲੀ ਕੋਇਲ! ਤੂ ਕਿਤ ਗੁਨ ਕਾਲੀ ॥
ਅਪਨੇ ਪ੍ਰੀਤਮ ਕੇ, ਹਉ ਬਿਰਹੈ ਜਾਲੀ ॥
ਪਿਰਹਿ ਬਿਹੂਨ, ਕਤਹਿ ਸੁਖੁ ਪਾਏ ॥
 ਜਾ ਹੋਇ ਕ੍ਰਿਪਾਲੁ, ਤਾ ਪ੍ਰਭੂ ਮਿਲਾਏ ॥੨॥
 ਵਿਧਣ ਖੂਹੀ, ਮੁੰਧ ਇਕੇਲੀ ॥
ਨਾ ਕੋ ਸਾਥੀ, ਨਾ ਕੋ ਬੇਲੀ ॥


ਕਰਿ ਕਿਰਪਾ, ਪ੍ਰਭਿ ਸਾਧਸੰਗਿ ਮੇਲੀ ॥
ਜਾ ਫਿਰਿ ਦੇਖਾ, ਤਾ ਮੇਰਾ ਅਲਹੁ ਬੇਲੀ ॥੩॥
ਵਾਟ ਹਮਾਰੀ, ਖਰੀ ਉਡੀਣੀ ॥
ਖੰਨਿਅਹੁ ਤਿਖੀ, ਬਹੁਤੁ ਪਿਈਣੀ ॥
ਉਸੁ ਊਪਰਿ, ਹੈ ਮਾਰਗੁ ਮੇਰਾ ॥
 ਸੇਖ ਫਰੀਦਾ! ਪੰਥੁ ਸਮ੍ਹ੍ਹਾਰਿ ਸਵੇਰਾ ॥੪॥੧॥
 ਸੂਹੀ ਲਲਿਤ ॥
ਬੇੜਾ ਬੰਧਿ ਨ ਸਕਿਓ; ਬੰਧਨ ਕੀ ਵੇਲਾ ॥
 ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥੧॥
 ਹਥੁ ਨ ਲਾਇ ਕਸੁੰਭੜੈ; ਜਲਿ ਜਾਸੀ ਢੋਲਾ ॥੧॥ ਰਹਾਉ ॥
  ਇਕ ਆਪੀਨ੍ਹ੍ਹੈ ਪਤਲੀ; ਸਹ ਕੇਰੇ ਬੋਲਾ ॥
 ਦੁਧਾ ਥਣੀ ਨ ਆਵਈ; ਫਿਰਿ ਹੋਇ ਨ ਮੇਲਾ ॥੨॥
 ਕਹੈ ਫਰੀਦੁ ਸਹੇਲੀਹੋ! ਸਹੁ ਅਲਾਏਸੀ ॥
 ਹੰਸੁ ਚਲਸੀ ਡੁੰਮਣਾ; ਅਹਿ ਤਨੁ ਢੇਰੀ ਥੀਸੀ ॥੩॥੨॥


 
Picture
 
             ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਬਿਆਨ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸਿਰਧਾਰ ਪਰਬਤ ਤੇ ਚੜ੍ਹੇ ਤਾਂ ਭਾਈ ਮਰਦਾਨਾ ਜੀ ਡਰ ਕੇ ਪੁੱਛਣ ਲਗੇ ਕਿ ਇਸ ਪਰਬਤ ਤੇ ਪਹਿਲਾਂ ਵੀ ਕੋਈ ਪੁੱਜਾ ਹੈ । ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਪਰਬਤ ਤੇ ਕੇਵਲ ਪਵਨ ਅਹਾਰੀ ਹੀ ਆ ਸਕਦੇ ਹਨ ਅਤੇ ਗੁਰੂ ਰਵਿਦਾਸ ਜੀ ਸਾਥੋਂ ਪਹਿਲਾਂ ਆ ਚੁੱਕੇ ਹਨ ।
 
ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ,
ਸੰਤਾਂ ਦਾ ਜੋ ਸੁਪਨਾ ਸੀ, ਅਸੀਂ ਪੂਰਾ ਕਰ ਦਿਖਲਾਵਾਂਗੇ,
 ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ...
ਅੰਮ੍ਰਿਤਬਾਣੀ ਸਤਿਗੁਰੂ ਜੀ ਦੀ ਘਰ ਘਰ ਵਿੱਚ ਪਹੁੰਚਾਉਣੀ ਆ,
 ਰਵਿਦਾਸੀਆ ਕੌਮ ਦੀ ਹੁਣ ਵੱਖਰੀ ਪਹਿਚਾਣ ਬਨਾਉਣੀ ਆ,
 ਜੋ ਬੋਲੇ ਸੋ ਨਿਰਭੈ ਦਾ ਬਾਂਹ ਕੱਢ ਕੇ ਜੈਕਾਰਾ ਲਾਵਾਂਗੇ,
 ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ...
 ਜੈ ਗੁਰੂਦੇਵ ਬੁਲਾਉਣਾ ਸਭ ਨੂੰ ਧੰਨ ਗੁਰੂਦੇਵ ਬੁਲਾਉਣਾ ਹੈ,
 ਰਾਮਾਨੰਦ ਜਿਹਾ ਸੰਤ ਸੂਰਮਾ ਮੁੜ ਮੁੜ ਕੇ ਨਾ ਆਉਣਾ ਹੈ,
ਅਮਰ ਸ਼ਹੀਦਾਂ ਦੀ ਕੁਰਬਾਨੀ ਨਾ ਦਿਲ ਚੋਂ ਕਦੀ ਭੁਲਾਵਾਂਗੇ,
ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ...
 ਕੱਖਾਂ ਥੱਲੇ ਅੱਗ ਦੇ ਭਾਂਬੜ ਕਦੇ ਲੁਕਾਇਆਂ ਲੁਕਦੇ ਨਾ,
ਮਨੀ ਚੌਹਾਨਾਂ ਮਿਸ਼ਨ ਦੀਵਾਨੇ ਵੈਰੀ ਅੱਗੇ ਝੁਕਦੇ ਨਾ,
 ਭੀੜ ਬਣੂ ਜਦ ਕੌਮ ਤੇ ਆਪਣੀ ਜਾਨ ਦੀ ਬਾਜ਼ੀ ਲਾਵਾਂਗੇ
ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ... ਗੀਤਕਾਰ ----ਮਨੀ ਚੌਹਾਨ
 
Picture
 
Picture